ਮਾਪਿਆਂ ਦੇ ਸਰਵੇਖਣ ਸਬੰਧੀ ਨਿੱਜਤਾ ਨੋਟਿਸ    

Parent Survey Privacy Notice

Parent Survey Privacy Notice

Why are we carrying out this survey?

ਅਸੀਂ ਇਹ ਸਰਵੇਖਣ ਕਿਉਂ ਕਰ ਰਹੇ ਹਾਂ?  

ਤੁਹਾਨੂੰ ਇਹ ਪਤਾ ਲੱਗੇਗਾ ਕਿ ਤੁਹਾਡੇ ਬੱਚੇ ਦਾ ਸਕੂਲ ਇੰਗਲੈਂਡ ਵਿਚਲੇ ਹੋਰਨਾਂ ਸਕੂਲਾਂ ਨਾਲ ਯੂਨਾਈਟਿਡ ਲਰਨਿੰਗ ਸਕੂਲ ਸਮੂਹ ਦਾ ਹਿੱਸਾ ਹੈ।     
ਇਸ ਸਰਵੇਖਣ ਦਾ ਮਤਲਬ ਹੇਠ ਲਿਖੇ ਬਿੰਦੂਆਂ ਬਾਬਤ ਵਿਸ਼ੇਸ਼ ਜਾਣਕਾਰੀ ਲੈਣਾ ਅਤੇ ਇਹ ਪਤਾ ਕਰਨਾ ਹੈ ਕਿ ਤੁਸੀਂ ਆਪਣੇ ਬੱਚੇ ਦੇ ਸਕੂਲ ਅਤੇ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਬਾਬਤ ਕੀ ਮਹਿਸੂਸ ਕਰਦੇ ਹੋ:    

  • ਕਿਸੇ ਗਾਹਕ ਨੂੰ ਦਿੱਤੀ ਜਾਣ ਵਾਲੀ ਸੇਵਾ ਦੇ ਹਿਸਾਬ ਨਾਲ, ਮਾਪਿਆਂ ਦਾ ਬੱਚੇ ਦੇ ਸਕੂਲ ਬਾਰੇ ਕੀ ਖ਼ਿਆਲ ਹੈ। 
  • ਜਾਣਕਾਰੀ ਦੇ ਸੰਚਾਰ ਦੀ ਗੁਣਵੱਤਾ ਅਤੇ ਸਕੂਲ ਨਾਲ ਪਾਰਟਨਰਸ਼ਿਪ ਬਾਰੇ। 
  • ਘਰ ਵਿੱਚ ਮਾਪੇ ਬੱਚਿਆਂ ਦੀ ਗਿਆਨ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਕਿਵੇਂ ਸਹਾਇਤਾ ਕਰਦੇ ਹਨ, ਇਸ ਵਿੱਚ ਇਹ ਵਿਚਾਰ ਵੀ ਸ਼ਾਮਿਲ ਹਨ ਕਿ ਸਕੂਲ ਕੀ ਕਰ ਸਕਦਾ ਹੈ ਤਾਂ ਜੋ ਮਾਪੇ ਹੋਰ ਸਰਗਰਮ ਭੂਮਿਕਾ ਅਦਾ ਕਰ ਸਕਣ।    
ਜਿਹੜੇ ਜਵਾਬ ਤੁਸੀਂ ਦਿਓਂਗੇ ਉਨ੍ਹਾਂ ਨੂੰ ਪ੍ਰਾਸੈੱਸ ਕਰਨ ਦਾ ਕਾਨੂੰਨੀ ਆਧਾਰ   

ਤੁਹਾਨੂੰ ਇਹ ਸਰਵੇਖਣ ਪੂਰਾ ਕਰਨ ਦੀ ਲੋੜ ਨਹੀਂ ਹੈ। ਜੇ ਤੁਸੀਂ ਜਵਾਬ ਨਾ ਦੇਣਾ ਚਾਹੋਗੇ, ਤਾਂ ਅਸੀਂ ਤੁਹਾਡੇ ਜਵਾਬ ਹੇਠ ਲਿਖੇ ਅਨੁਸਾਰ ਵਰਤਾਂਗੇ/ਪ੍ਰਾਸੈੱਸ ਕਰਾਂਗੇ। ਸਰਵੇਖਣ ਕਰਵਾਉਣ ਦਾ ਸਾਡਾ ਕਾਨੂੰਨੀ ਆਧਾਰ ਇਹ ਹੈ ਕਿ ਇਹ ਯੂਨਾਈਟਿਡ ਲਰਨਿੰਗ ਦੇ ਜਾਇਜ਼ ਹਿੱਤ ਵਿੱਚ ਹੈ।     

ਜਾਤ ਸਬੰਧੀ ਡਾਟਾ ਪ੍ਰਾਸੈੱਸ ਕਰਨ ਦੀ ਸਾਡੀ ਸ਼ਰਤ ਮੌਕਿਆਂ ਅਤੇ ਵਿਹਾਰ ਦੀ ਸਮਾਨਤਾ ਹੈ।  

ਏਡੂਰਿਓ ਕੀ ਹੈ?  

ਏਡੂਰਿਓ ਲਿਮਟਿਡ ਸਿੱਖਿਆ ਸਬੰਧੀ ਸਰਵੇਖਣ ਕਰਵਾਉਣ ਵਾਲੀ ਇੱਕ ਕੰਪਨੀ ਹੈ, ਜਿਸ ਦੀਆਂ ਸੇਵਾਵਾਂ ਅਸੀਂ ਆਪਣੇ ਸਾਲਾਨਾ ਸਟਾਫ਼, ਮਾਪਿਆ ਅਤੇ ਬੱਚਿਆਂ ਤੋਂ ਕੀਤੇ ਜਾਣ ਵਾਲੇ ਸਰਵੇਖਣਾਂ ਲਈ ਲੈ ਰਹੇ ਹਾਂ। ਏਡੂਰਿਓ ਆਪਣਾ ਡਾਟਾ ਕੇਵਲ ਈਯੂ ਵਿੱਚ ਹੀ ਰੱਖਦੀ ਹੈ।

ਸਰਵੇਖਣ ਬਾਬਤ ਦਿੱਤੇ ਮੇਰੇ ਜਵਾਬ ਕੌਣ ਵੇਖ ਸਕਦਾ ਹੈ?

ਤੁਹਾਡੇ ਜਵਾਬ ਸਿੱਧੇ ਏਡੂਰਿਓ ਕੋਲ ਜਾਣਗੇ ਅਤੇ ਬੇਨਾਮੇ ਜਵਾਬ ਏਡੂਰੀਓ ਦੇ ਪਲੇਟਫ਼ਾਰਮ ਰਾਹੀਂ ਤੁਹਾਡੇ ਬੱਚੇ ਦੇ ਸਕੂਲ ਦੇ ਹੈੱਡ-ਮਾਸਟਰ ਅਤੇ ਸਕੂਲ ਲੀਡਰਸ਼ਿਪ ਨਾਲ ਸਾਂਝੇ ਕੀਤੇ ਜਾਣਗੇ। ਏਡੂਰਿਓ ਦੇ ਪਲੇਟਫ਼ਾਰਮ ‘ਤੇ ਕਿਸੇ ਇੱਕ ਇਕੱਲੇ ਵਿਅਕਤੀ ਦਾ ਡਾਟਾ ਨਹੀਂ ਦਰਸਾਇਆ ਜਾਵੇਗਾ, ਘੱਟੋ-ਘੱਟ ਤਿੰਨ ਵਿਅਕਤੀਆਂ ਦੇ ਜਵਾਬ ਸਾਂਝੇ ਤੌਰ ‘ਤੇ ਦਰਸਾਏ ਜਾਣਗੇ।

ਇਸ ਦਾ ਮਤਲਬ ਇਹ ਹੈ ਕਿ ਏਡੂਰਿਓ ਨੂੰ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਤੁਹਾਡੇ ਬੱਚੇ ਦਾ ਸਕੂਲ ਤੁਹਾਡੀ ਪਛਾਣ ਨਹੀਂ ਕਰ ਸਕੇਗਾ, ਬਸ਼ਰਤੇ ਕਿ ਤੁਸੀਂ ਜਵਾਬ ਵਿੱਚ ਆਪਣੀ ਪਛਾਣ ਬਾਬਤ ਕੋਈ ਜਾਣਕਾਰੀ ਆਪ ਸਾਂਝੀ ਨਾ ਕੀਤੀ ਹੋਵੇ। 

ਤੁਹਾਡੇ ਦਿੱਤੇ ਜਵਾਬਾਂ ਦੀ ਸਮੀਖਿਆ ਯੁਨਾਈਟਿਡ ਲਰਨਿੰਗ ਦੇ ਕੇਂਦਰੀ ਦਫ਼ਤਰ ਵਿਖੇ ਇੱਕ ਛੋਟੀ ਟੀਮ ਕਰੇਗੀ। ਉਹ ਪ੍ਰਾਪਤ ਜਵਾਬਾਂ ਅਤੇ ਤੁਹਾਡੇ ਬੱਚੇ ਸਬੰਧੀ ਸਾਡੇ ਕੋਲ ਪਹਿਲਾਂ ਤੋਂ ਮੌਜੂਦ ਜਾਣਕਾਰੀ, ਜਿਵੇਂ ਕਿ ਪ੍ਰਾਪਤੀ ਡਾਟਾ, ਬੱਚੇ ਦੀ ਵਿਹਾਰਕ ਜਾਣਕਾਰੀ ਅਤੇ ਸਰਵੇਖਣ ਵਿਚਲੇ ਬੱਚੇ ਦੇ ਜਵਾਬ, ਦੀ ਸਮੀਖਿਆ ਕਰੇਗੀ ਤਾਂ ਜੋ ਉੱਤੇ ਦਰਜ ਟੀਚੇ ਪ੍ਰਾਪਤ ਕੀਤੇ ਜਾ ਸਕਣ। ਉਹ ਅਜਿਹਾ ਮਾਪਿਆਂ ਤੋਂ ਕਰਵਾਏ ਸਰਵੇਖਣ ਰਾਹੀਂ ਤੁਹਾਡੇ ਤੋਂ ਪ੍ਰਾਪਤ ਡੈਮੋਗ੍ਰਾਫ਼ਿਕ ਡਾਟਾ ਨੂੰ ਸਾਡੇ ਕੋਲ ਤੁਹਾਡੇ ਬੱਚੇ ਬਾਬਤ ਪਹਿਲਾਂ ਤੋਂ ਮੌਜੂਦ ਜਾਣਕਾਰੀ ਨਾਲ ਜੋੜ ਕੇ ਕਰਨਗੇ। ਸਰਵੇਖਣ ਦੇ ਜਵਾਬਾਂ ਦੀ ਵਰਤੋਂ ਕਰਦਿਆਂ ਬਣਾਈ ਕਿਸੇ ਵੀ ਰਿਪੋਰਟ ਵਿੱਚ ਤੁਹਾਡੇ ਬੱਚੇ ਦੀ ਪਛਾਣ ਦਰਜ ਨਹੀਂ ਹੋਵੇਗੀ। ਯੁਨਾਈਟਿਡ ਲਰਨਿੰਗ ਅਤੇ ਏਡੁਰਿਓ ਦੇ ਹਰ ਉਸ ਸਟਾਫ਼ ਮੈਂਬਰ ਦੀ ਇਹ ਡਿਊਟੀ ਹੈ ਕਿ ਉਹ ਜਵਾਬਾਂ ਨੂੰ ਗੁਪਤ ਰੱਖੇ ਜਿਸ ਦੀ ਪਹੁੰਚ ਇਨ੍ਹਾਂ ਜਵਾਬਾਂ ਤੱਕ ਹੈ।

ਕਿਰਪਾ ਕਰਕੇ ਨੋਟ ਕਰੋ, ਜੇ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਜਵਾਬ ਦਿੰਦੇ ਹੋ, ਤਾਂ ਸਾਨੂੰ ਉਹ ਜਵਾਬ ਕਿਸੇ ਤਰਜਮਾ-ਕਰਤਾ ਨਾਲ ਸਾਂਝੇ ਕਰਨੇ ਪੈਣਗੇ।  
 
ਤੁਹਾਡੇ ਗੁਮਨਾਮ ਟੈਕਸਟ ਜਵਾਬਾਂ ਨੂੰ ਸਕੂਲ ਦੁਆਰਾ ਸੰਚਾਰ ਦੇ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ, ਉਦਾਹਰਨ ਲਈ, ਮਾਰਕੀਟਿੰਗ ਸੰਬੰਧੀ ਸਹਾਇਤਾ ਲਈ। 

ਅਸੀਂ ਤੁਹਾਡੇ ਜਵਾਬ ਕਿੰਨਾ ਸਮਾਂ ਰੱਖਦੇ ਹਾਂ? 

ਅਸੀਂ ਤੁਹਾਡੇ ਦਿੱਤੇ ਜਵਾਬ 10 ਸਾਲ ਤੱਕ ਆਪਣੇ ਕੋਲ ਰੱਖਾਂਗੇ। Once ਵਿਅਕਤੀਗਤ ਜਵਾਬ ਡਿਲੀਟ ਕਰਨ ਮਗਰੋਂ, ਅਸੀਂ ਕੁੱਲ ਅੰਕ ਆਪਣੇ ਕੋਲ ਰੱਖਾਂਗੇ ਤਾਂ ਜੋ ਅਸੀਂ ਇਸ ਸਰਵੇਖਣ ਦੇ ਅੰਕ ਭਵਿੱਖ ਵਿੱਚ ਕੀਤੇ ਜਾਣ ਵਾਲੇ ਸਰਵੇਖਣਾਂ ਦੇ ਅੰਕਾਂ ਨਾਲ ਮੇਲ ਸਕੀਏ।     

ਸਾਡੇ ਕੋਲ ਪਈ ਤੁਹਾਡੀ ਜਾਣਕਾਰੀ ਤੱਕ ਤੁਸੀਂ ਕਿਵੇਂ ਪਹੁੰਚ ਪ੍ਰਾਪਤ ਕਰ ਸਕਦੇ ਹੋ?   

ਯੂਨਾਈਟਿਡ ਲਰਨਿੰਗ ਕੋਲ ਜਿਹੜੀ ਤੁਹਾਡੀ ਜਾਣਕਾਰੀ ਪਈ ਹੈ, ਤੁਸੀਂ ਉਸ ਦੀ ਇੱਕ ਕਾਪੀ ਪ੍ਰਾਪਤ ਕਰਨ ਲਈ ਬੇਨਤੀ ਕਰ ਸਕਦੇ ਹੋ (ਜਿਸ ਨੂੰ ਸਬਜੈਕਟ ਐਕਸੈੱਸ ਰਿਕੁਐਸਟ ਕਿਹਾ ਜਾਂਦਾ ਹੈ)। ਜੇ ਤੁਸੀਂ ਆਪਣੇ ਇਸ ਹੱਕ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਮੂਹ ਦੇ ਕੰਪਨੀ ਸਕੱਤਰ ਨੂੰ company.secretary@unitedlearning.org.uk ‘ਤੇ ਬੇਨਤੀ ਕਰੋ।   

ਤੁਸੀਂ ਆਪਣੇ ਹੱਕਾਂ (ਤਬਦੀਲੀ, ਡਿਲੀਟ, ਪ੍ਰਾਸੈਸਿੰਗ ਸਬੰਧੀ ਪਾਬੰਦੀ, ਪ੍ਰਾਸੈਸਿੰਗ ‘ਤੇ ਇਤਰਾਜ਼, ਡਾਟਾ ਪੋਰਟ ਕਰਵਾਉਣ ਦਾ ਹੱਕ) ਬਾਰੇ ਹੋਰ ਜਾਣਕਾਰੀ ਲਈ ਬੱਚੇ ਅਤੇ ਮਾਪੇ/ਨਿਗ੍ਹੇਬਾਨ ਨਿੱਜਤਾ ਨੋਟਿਸ ਵੇਖ ਸਕਦੇ ਹੋ, ਜਿਸ ਦੀ ਇੱਕ ਕਾਪੀ ਤੁਹਾਡੇ ਸਕੂਲ ਦੀ ਵੈੱਬਸਾਈਟ ‘ਤੇ ਹੈ।

ਕਾਨੂੰਨੀ ਜਾਣਕਾਰੀ 
  • ਯੂਨਾਈਟਿਡ ਚਰਚ ਸਕੂਲਜ਼ ਟਰੱਸਟ ਖ਼ੁਦਮੁਖ਼ਤਿਆਰ ਸਕੂਲਾਂ ਬਾਬਤ ਡਾਟਾ ਕੰਟ੍ਰੋਲਰ ਹੈ। 
  • ਯੂਨਾਈਟਿਡ ਲਰਨਿੰਗ ਟਰੱਸਟ ਅਕੈਡਮੀਆਂ ਬਾਬਤ ਡਾਟਾ ਕੰਟ੍ਰੋਲਰ ਹੈ। 
  • ਯੂਨਾਈਟਿਡ ਲਰਨਿੰਗ ਇਨ੍ਹਾਂ ਦੋ ਸੰਸਥਾਵਾਂ ਦਾ ਓਪਰੇਟਿੰਗ ਨਾਮ ਹੈ। 
  • ਏਡੂਰਿਓ ਡਾਟਾ ਪ੍ਰੋਸੈੱਸਰ ਹੈ। 
  • ਏਲੀਸਨ ਹੁਸੈਨ ਡਾਟਾ ਸੁਰੱਖਿਆ ਅਫ਼ਸਰ ਹਨ company.secretary@unitedlearning.org.uk
edurio_open_job_positions

Language:

LV
EN

All rights reserved © 2021 Edurio